ਕਦੇ ਭਰਭੂਰ ਏਂ | Kade Bharbhur ein
ਕਦੇ ਭਰਭੂਰ ਏਂ, ਕਦੇ ਲੱਗਦਾ ਏਂ ਦੂਰ ਦੂਰ।
ਖਾਲੀ ਮੇਰੇ ਅੰਦਰ, ਕਦੇ ਅੱਖਾਂ ਦਾ ਸਰੂਰ।
ਕਦੇ ਫੁੱਲ, ਫਲ, ਬੂਟਾ, ਤਣਾ, ਪੱਤਾ ਸਭ ਕੁਝ।
ਕਦੇ ਅੰਬਾਂ ਤੇ ਪਿਆ, ਬਸ ਬੂਰ ਏਂ, ਬੂਰ ਏਂ।
ਕਦੇ ਕੁਝ ਨਹੀਂ, ਕੁਝ ਨਹੀਂ, ਕੁਝ ਵੀ ਨਹੀਂ।
ਕਦੇ ਚਾਰੀਂ ਪਾਸੀਂ ਫੈਲਿਆ, ਬਸ ਨੂਰ ਏਂ ਨੂਰ ਏਂ।
ਜੋ ਬੈਠੇ ਨੇ ਦੂਰ ਦੂਰ, ਨਾਵਾਕਫ਼ ਅਣਭਿੱਜੇ ਜਿਹੇ।
ਸੋਚੀਂ ਬੈਠੇ ਨੇ ਮੇਰੇ ਦਿਮਾਗ ਦਾ ਫ਼ਤੂਰ ਏਂ।
ਇਹ ਰਸਤਾ ਸਭਨਾਂ ਲਈ, ਪਿਆ ਏ ਖੁੱਲ੍ਹਾ।
ਸਭ ਆਣਗੇ ਇੱਥੇ, ਇਕ ਦਿਨ ਜਰੂਰ ਏ।
ਹਰ ਸ਼ੈਅ ‘ਚ ਵਸਦੈ, ਦਿਸਦਾ, ਸੁਣੀਂਦਾ,
ਫਿਰ ਗੱਲ ਕਿਸ ਦਾ, ਬੰਦੇ ਨੂੰ ਗ਼ਰੂਰ ਏ।
ਕਿ ਹੈ ਉਹ, ਕੀ ਹਸਤੀ ਹੈ, ਉਸਦੀ ਜੋ ਹਜੇ,
ਨਸ਼ੇ ‘ਚ ਏ, ਮੱਧ ਮਸਤੀ ‘ਚ ਚੂਰ ਏ।
ਇਹ ਵੀ ਪੜ੍ਹੋ : ਆਨੰਦ ਦੀਆਂ ਸਵਰਨ ਲਹਿਰਾਂ | Aanand Dian Swaran Lahiran
ਕਦੇ ਭਰਭੂਰ ਏਂ | Kade Bharbhur ein |
ਕਦੇ ਭਰਭੂਰ ਏਂ, ਕਦੇ ਲੱਗਦਾ ਏਂ ਦੂਰ ਦੂਰ।
ਖਾਲੀ ਮੇਰੇ ਅੰਦਰ, ਕਦੇ ਅੱਖਾਂ ਦਾ ਸਰੂਰ।
ਕਦੇ ਫੁੱਲ, ਫਲ, ਬੂਟਾ, ਤਣਾ, ਪੱਤਾ ਸਭ ਕੁਝ।
ਕਦੇ ਅੰਬਾਂ ਤੇ ਪਿਆ, ਬਸ ਬੂਰ ਏਂ, ਬੂਰ ਏਂ।
ਕਦੇ ਕੁਝ ਨਹੀਂ, ਕੁਝ ਨਹੀਂ, ਕੁਝ ਵੀ ਨਹੀਂ।
ਕਦੇ ਚਾਰੀਂ ਪਾਸੀਂ ਫੈਲਿਆ, ਬਸ ਨੂਰ ਏਂ ਨੂਰ ਏਂ।
ਜੋ ਬੈਠੇ ਨੇ ਦੂਰ ਦੂਰ, ਨਾਵਾਕਫ਼ ਅਣਭਿੱਜੇ ਜਿਹੇ।
ਸੋਚੀਂ ਬੈਠੇ ਨੇ ਮੇਰੇ ਦਿਮਾਗ ਦਾ ਫ਼ਤੂਰ ਏਂ।
ਇਹ ਰਸਤਾ ਸਭਨਾਂ ਲਈ, ਪਿਆ ਏ ਖੁੱਲ੍ਹਾ।
ਸਭ ਆਣਗੇ ਇੱਥੇ, ਇਕ ਦਿਨ ਜਰੂਰ ਏ।
ਹਰ ਸ਼ੈਅ ‘ਚ ਵਸਦੈ, ਦਿਸਦਾ, ਸੁਣੀਂਦਾ,
ਫਿਰ ਗੱਲ ਕਿਸ ਦਾ, ਬੰਦੇ ਨੂੰ ਗ਼ਰੂਰ ਏ।
ਕਿ ਹੈ ਉਹ, ਕੀ ਹਸਤੀ ਹੈ, ਉਸਦੀ ਜੋ ਹਜੇ,
ਨਸ਼ੇ ‘ਚ ਏ, ਮੱਧ ਮਸਤੀ ‘ਚ ਚੂਰ ਏ।
ਇਹ ਵੀ ਪੜ੍ਹੋ : ਆਨੰਦ ਦੀਆਂ ਸਵਰਨ ਲਹਿਰਾਂ | Aanand Dian Swaran Lahiran
0 Comments