ਬਖਸ਼ੀਆਂ ਹੋਈਆਂ ਰੂਹਾਂ |
Bakhshian Hoiyan Roohan
![]() |
ਬਖਸ਼ੀਆਂ ਹੋਈਆਂ ਰੂਹਾਂ | Bakhshian Hoian roohan |
ਜੁੜ ਬੈਠੀਆਂ ਨੇ,
ਸੱਚ ਦੇ ਦਰਬਾਰ ‘ਚ,
ਬਖਸ਼ੀਆਂ ਹੋਈਆਂ ਰੂਹਾਂ,
ਤੇ ਗੱਲਾਂ ਕਰਦੀਆਂ ਨੇ ਸੱਚ - ਕੱਚ ਦੀਆਂ,
ਸੱਚ ਨੂੰ ਕੱਚ ਨਾਲੋਂ,
ਨਿਖੇੜ - ਨਿਖੇੜ ਕਰਦਿਆਂ ਵੱਖ,
ਮਨ- ਬੁੱਧੀ ਦੀ ਚਾਦਰ ਤੇ,
ਪਾਈ ਜਾਂਦੀਆਂ ਛਾਪ ਸੱਚ ਦੀ,
ਆਤਮਾ ਦੀ ਕਾਲੀ ਪੱਟੀ ਨੂੰ,
ਧੋਂਦੀਆਂ ਸ਼ਬਦ ਦੇ ਸਾਬਣ ਨਾਲ।
ਪੀਂਦੀਆਂ ਅੰਮ੍ਰਿਤ ਦੇ ਘੁੱਟ,
ਡੁਬਦੀਆਂ - ਤੈਰਦੀਆਂ ਆਨੰਦ ਦੇ ਸਾਗਰਾਂ,
ਨਿਤ ਦੀਆਂ ਨ੍ਹਾਤੀਆਂ - ਧੋਤੀਆਂ,
ਨਵੀਆਂ,ਨਿਖਰੀਆਂ, ਖਿੜੀਆਂ,
ਜੁੜ ਬੈਠੀਆਂ ਨੇ ਆਪਣੇ ਵਜੂਦ ਨਾਲ,
ਇੱਕ ਨਾਲ ਇੱਕ -ਮਿੱਕ ਹੋਈਆਂ,
ਇੰਝ ਕਾਗੋਂ ਹੰਸ ਬਣੀਆਂ
ਅਨਹੱਦੇ ਨਾਲ,
ਹੋ ਬੈਠੀਆਂ ਇਕ ਸੁਰ - ਤਾਲ,
ਸੱਚਮੁੱਚ ਹੀ, ਬਖਸ਼ੀਆਂ ਗਈਆਂ ਨੇ,
ਸੱਚ ਦੇ ਦਰਬਾਰ ‘ਚ,
0 Comments