![]() |
ਦੋ ਤੁਪਕੇ | Do Tupke
ਦੋ ਤੁਪਕੇ ਪਿਆਰ ਦੇ,
ਭਰ ਦੇ ਮੇਰੀ ਰੂਹ ‘ਚ,
ਤੇ ਘੱਲ ਦੇ ਕਿਤੇ ਅੰਤਰੀਵ ਤਿਹਾਂ ਤੱਕ,
ਜੋ ਬਣ ਜਾਣ,
ਮੇਰੇ ਜੀਣ ਦਾ ਅਧਾਰ,
ਮੇਰੇ ਜੀਣ ਦਾ ਸਹਾਰਾ।
ਇਹ ਜੋ ਕਿਣਕਾ ਮਾਤਰ ਏ,
ਕਾਫੀ ਏ ਮਨ ਨੂੰ ਰੁਸ਼ਣਾਨ ਲਈ,
ਆਲੇ - ਦੁਆਲੇ ਨੂੰ ਮਹਿਕਾਣ ਲਈ,
ਆਖਰ ਇਹ ਹਰ ਸ਼ੈਅ ਦਾ ਅਧਾਰ ਏ,
ਆਸਰਾ ਏ,
ਜੰਮਣ ਥੀਂ, ਜੀਣ ਥੀਂ,
ਹਰ ਰਾਸ- ਕਸ ਨੂੰ ਪੀਣ ਥੀਂ,
ਬੜਾ ਸਹਾਈ ਏ,
ਤੇ ਬਸ ਜੀਣ ਥੀਂ ਨਹੀਂ,
ਉਸ ਵੇਲੇ ਵੀ ਬੜੇ ਸਹਾਈ ਏ,
ਸਾਰਥਕ ਏ ਇਹ ਕਿਣਕਾ,
ਜਦ ਮੇਰੀ ਰੂਹ ਨੇ ਸ਼ਾਮਲ ਹੋਣਾ ਏ,
ਕਿਸੇ ਅਣਦਿਸਦੀ ਸ਼ੈਅ ‘ਚ,
ਸੱਚਮੁੱਚ ਬਾਰੇ ਕੀਮਤੀ ਨੇ ਇਹ ਦੋ ਤੁਪਕੇ,
ਕਿਉਂ ਨਾ ਖੁੱਲੇ ਦਿਲ ਵੰਡ ਦੇਵੇਂ ਤੂੰ,
0 Comments