Mil Jande Ne Aksar | ਮਿਲ ਜਾਂਦੇ ਨੇ ਅਕਸਰ

Mil Jande Ne Aksar

ਮਿਲ ਜਾਂਦੇ ਨੇ ਅਕਸਰ

ਮਿਲ ਜਾਂਦੇ ਨੇ ਅਕਸਰ | Mil Jande Ne Aksar

Mil Jande Ne Aksar | ਮਿਲ ਜਾਂਦੇ ਨੇ ਅਕਸਰ










ਮਿਲ ਜਾਂਦੇ ਨੇ ਅਕਸਰ,
ਗਲੀ, ਮੌੜ, ਸੜਕ ਕਿਨਾਰੇ,
ਮੰਦਰ, ਮਸਜਦ, ਗੁਰਦੁਆਰੇ,
ਨਹੀਂ ਮਿਲਦਾ ਤਾਂ,
ਇੱਕ ਪਿਆਰ ਭਰਿਆ ਦਿਲ,
ਹੋਵੇ ਅਸੂਲ ਜਿਸ ਦਾ,
ਇਬਾਦਤ ਇਨਸਾਨੀਅਤ ਦੀ,
ਜਿਸ ਹੋਵੇ ਪਹਿਨਿਆ,
ਗਹਿਨਾ, ਨਿਵ ਚੱਲਣ ਦਾ,
ਜੋ ਹੋਵੇ ਪਿਆਰ ਨਾਲ ਲਬਾਲਬ,
ਹੋਵੇ ਜੋ ਇੱਕ ਨਾਲ ਇੱਕ - ਮਿਕ,
ਬੋਲੇ ਬੋਲ ਸ਼ਹਿਦ ਤੋਂ ਮਿੱਠੇ,
ਖਾਵੇ ਜੋ ਹੱਕ- ਹਲਾਲ ਦੀ ਕਮਾਈ,
ਸ਼ਾਂਤੀ ਦਾ ਹੋਵੇ ਜੋ ਪੁੰਜ,
ਤੇ ਜਿਸ ਦੇ ਸੀਨੇ ‘ਚੋਂ ਫੁੱਟਣ ਦਰਿਆ,
ਵਿਸ਼ਾਲਤਾ ਦੇ,
ਸਮਦ੍ਰਿਸ਼ਟੀ ਦੇ,
ਆਪਣੇਪਣ ਦੇ।

ਇਹ ਵੀ ਪੜ੍ਹੋ : ਤੇਰੀਆਂ ਨੇ ਸਭ ਸੂਰਤਾ | Teriyan Ne Sabh Surtan




Post a Comment

0 Comments