Pyar
ਪਿਆਰ
![]() |
Pyar | ਪਿਆਰ |
ਪਿਆਰ ਇੱਕ ਅਨੋਖੀ ਚੀਜ਼ ਏ,
ਇੱਕ ਵਡਮੁੱਲੀ ਦਾਤ,
ਕੋਈ ਕਰਾਮਾਤੀ ਹੀਰਾ,
ਜੋ ਭਰ ਦੇਂਦਾ ਏ ਮਨ ਦੇ,
ਹਰ ਹਨੇਰੇ ਕੋਨੇ ਨੂੰ,
ਕਿਸੇ ਤਿਲਸਮੀ ਰੋਸ਼ਨੀ ਨਾਲ,
ਪਿਆਰ ਅਰਸ਼ਾਂ ਤੋਂ ਉਤਰਿਆ ਕੋਈ ਫ਼ਰਿਸ਼ਤਾ ਏ,
ਜਿਸ ਨੇ ਆਪਣੀ ਜਾਦੂਈ ਸ਼ਕਤੀ ਨਾਲ,
ਹਰ ਖਾਲੀ ਕਾਸਾ ਭਰ ਦਿੱਤਾ ਏ,
ਤੇ ਠਾਰ ਦਿੱਤਾ ਏ,
ਹਰ ਤਪਦਾ ਹਿਰਦਾ,
ਹਰ ਕੰਬਦੀ ਰੂਹ ਨੂੰ ਜਿਸ ਦਿੱਤਾ ਏ ਸੇਕ,
ਨਿੱਘ, ਅਰਾਮ ਤੇ ਹੌਂਸਲਾ।
ਪਿਆਰ ਉਹ ਵਿਸ਼ਾਲ ਸ਼ਕਤੀ ਏ,
ਜਿਸ ਨੇ ਸਮੰਦਰਾਂ ਵਿਚ ਆਏ ਉਬਾਲਾਂ ਨੂੰ,
ਸ਼ਾਂਤ ਕੀਤਾ ਏ,
ਪਿਆਰ ਉਹ ਮਹਾਨ ਲੌਅ ਏ,
ਜਿਸ ਵਿਚ ਸਭਨਾਂ ਦੀ ਰੂਹ ਇੱਕ ਜਾਪਦੀ ਏ,
ਸਭਨਾਂ ਦਾ ਦੁੱਖ ਇੱਕ ਜਾਪਦਾ ਏ।
ਪਿਆਰ ਕਿਸੇ ਫਿਰਕੇ, ਧਰਮ ਯਾਂ ਜਾਤ ਦੀ ਉਪਜ ਨਹੀਂ,
ਸਗੋਂ ਇਸ ਤੋਂ ਵੱਧ ਏ, ਉੱਪਰ ਏ,
ਇਹ ਉਹ ਸ਼ਕਤੀ ਏ,
ਜੋ ਧਰਮ, ਜਾਤ, ਨਸਲ ਨੂੰ,
ਇਕ ਕਰਕੇ ਜਾਣਦੀ ਏ,
ਵੇਖਦੀ ਏ,
ਆਪਣਾਂਦੀ ਏ।
ਪਿਆਰ ਇੱਕ ਅਨੋਖੀ ਚੀਜ਼ ਏ,
0 Comments