ਸਤਿਗੁਰ | Satgur
![]() |
ਸਤਿਗੁਰ | Satgur |
ਸਤਿਗੁਰ ਵੇਖੋ ਆ ਗਿਆ ਏ
ਜਗ ਦਾ ਤਾਰਣਹਾਰ।
ਪ੍ਰਗਟ ਹੋਇਆ ਸੂਰਜ,
ਮਿਟੀ ਧੁੰਧ ਦੀ ਲੰਬੀ ਕਾਰ।
ਸਤਿਗੁਰ ਹੈ ਇਕ ਸੂਰਮਾ ,
ਉਸ ਵੱਡਾ ਬੇੜਾ ਚੁਕਿਆ ।
ਅੰਬਰਾਂ ਤਾਈਂ ਪੁਲਾਂਘਾਂ ਪੁੱਟੀਆਂ,
ਸਾਰਾ ਜਗ ਝੁਕਿਆ।
ਮਾਨਵਤਾ ਦਾ ਚਿਤਰ ਚਿਤਰਿਆ,
ਉਹ ਵੱਡਾ ਹੈ ਚਿੱਤਰਕਾਰ।
ਸਤਿਗੁਰ ਵੇਖੋ ਆ ਗਿਆ ਏ
ਜਗ ਦਾ ਤਾਰਣਹਾਰ। ………..
ਕੋਈ ਮਸਕੀਨ ਨਿਥਾਵਾਂ ਹੋਵੇ,
ਜਾਂ ਹੋਵੇ ਅਨਾਥ।
ਉਹ ਸਭਨਾ ਦੀ ਬਾਂਹ ਫੜ੍ਹ ਕੇ,
ਚਲਦਾ ਹੈ ਸਾਥ - ਸਾਥ।
ਸਭ ਨੂੰ ਹਿਕ ਨਾਲ ਲਾਇਆ,
ਉਸ ਤੋਂ ਮੈਂ ਬਲਿਹਾਰ।
ਸਤਿਗੁਰ ਵੇਖੋ ਆ ਗਿਆ ਏ
ਜਗ ਦਾ ਤਾਰਣਹਾਰ। ………..
ਇਸਦੀ ਸੋਹਣੀ ਸੂਰਤ ਵਿਚ,
ਸੂਰਤ ਹੈ ਸਭ ਦੀ।
ਇਹ ਗੱਲ ਜੋ ਵੀ ਕਰਦਾ ਹੈ,
ਬਸ ਕਰਦਾ ਹੈ ਰੱਭ ਦੀ।
ਆ ਝੁਕਦੇ ਇਸ ਦਰ ਤੇ,
ਵਰਨ ਬਣੇ ਨੇ ਜੋ ਚਾਰ।
ਸਤਿਗੁਰ ਵੇਖੋ ਆ ਗਿਆ ਏ
0 Comments