Teri God 'ch Baith | ਤੇਰੀ ਗੋਦ ‘ਚ ਬੈਠ

Teri God 'ch Baith

ਤੇਰੀ ਗੋਦ ‘ਚ ਬੈਠ



ਤੇਰੀ ਗੋਦ ‘ਚ ਬੈਠ | Teri God 'ch Baith
Teri God 'ch Baith  |  ਤੇਰੀ ਗੋਦ ‘ਚ ਬੈਠ













ਸਿੱਖੇ ਨੇ ਸਾਰੇ ਗੁਣ,
ਤੇਰੀ ਗੋਦ ‘ਚ ਬੈਠ,
ਜਦ ਤੂੰ ਪੁਚਕਾਰਿਆ ਏ,
ਆਪਣਾ ਜਾਣ,
ਤਾਂ ਸਭਨਾਂ ‘ਚ  ਤੇਰੀ ਸੂਰਤ,
ਨਜ਼ਰ ਆਈ ਏ।
ਨਜ਼ਰ ਆਈ ਏ,
ਹੁਣ, ਹਰ ਪੱਤੇ ਤੇ ਸੂਰਤ ਤੇਰੀ,
ਹਰ ਹੋਂਦ ਦੇ ਜ਼ਰੇ ‘ਚ ਤੇਰਾ ਵਾਸ,
ਤੇ ਉਹ ਜੋ ਉੱਚੇ - ਨੀਵੇਂ ਪਹਾੜ,
ਜਾਤ - ਪਾਤ ਦੇ, ਕਾਲੇ - ਗੋਰੇ ਦੇ,
ਤੇਰ - ਮੇਰ ਦੇ,
ਮਲੀਆ ਮੇਟ ਨੇ ਹੁਣ,
ਮੇਰੀ -ਮੇਰੀ, ਮੈਂ- ਮੈਂ,
ਉੱਡ - ਪੁੱਡ ਗਈ ਏ,
ਬੀਜ ਫੁੱਟੇ ਨੇ ਹੁਣ ਨਵੇਂ,
ਤੇ ਨਵੀਆਂ ਕੋਪਲਾਂ ਤੇ ਹੁਣ ਇੱਕੋ ਹੀ ਨਾਂ ਏ,
ਤੂੰ - ਤੂੰ ਦਾ,
ਆਖ਼ਰ ਸਿੱਖੇ ਨੇ ਸਾਰੇ ਗੁਣ,
ਤੇਰੀ ਗੋਦੀ ‘ਚ ਬਹਿ।   

ਇਹ ਵੀ ਪੜ੍ਹੋ : ‘ਸੱਚ’ ਨਾਲ ਜੁੜ੍ਹਨ ਵਾਲਿਓ | Sach Nal Juran Waleyo

Post a Comment

0 Comments