Teriyan Ne Sabh Surtan | ਤੇਰੀਆਂ ਨੇ ਸਭ ਸੂਰਤਾ

Teriyan Ne Sabh Surtan

ਤੇਰੀਆਂ ਨੇ ਸਭ ਸੂਰਤਾ


ਤੇਰੀਆਂ ਨੇ ਸਭ ਸੂਰਤਾ | Teriyan Ne Sabh Surtan
Teriyan Ne Sabh Surtan | ਤੇਰੀਆਂ ਨੇ ਸਭ ਸੂਰਤਾ 









ਤੇਰੀਆਂ ਨੇ ਸਭ ਸੂਰਤਾ,
ਸ਼ਕਲਾਂ, ਬੇਸ਼ਕਲਾਂ ਸਭ ਤੇਰੀਆਂ,
ਤੂੰ ਇੰਨ੍ਹਾ ਦਾ ਮਾਲਕ।  
ਮਿੱਟੀ, ਪੱਥਰ ਯਾਂ ਧਾਤ ਦੀਆਂ,
ਯਾਂ ਹੱਡ - ਮਾਸ ਦੀਆਂ ਹੋਵਣ,
ਕਿਸੇ ਬੂੰਦ ਤੋਂ ਜਣੀਆਂ,
ਸਭ ਤੇਰੀਆਂ, ਤੂੰ ਇਨ੍ਹਾਂ ਦਾ ਮਾਲਕ।
ਉੱਚੀਆਂ, ਲੰਬੀਆਂ ਯਾਂ ਠਿਗਣੀਆਂ,
ਗੋਰੀਆਂ, ਚਿੱਟੀਆਂ ਯਾਂ ਕਾਲੀਆਂ ਕਾਲੂਟੀਆਂ,
ਸਭ ਤੈਥੋਂ ਜੰਮੀਆਂ,
ਵਿਚ ਤੇਰੇ ਸਮੋਂਦੀਆਂ,
ਸਭ ਤੇਰੀਆਂ, ਤੂੰ ਇਨ੍ਹਾਂ ਦਾ ਮਾਲਕ।
ਹੰਕਾਰ ‘ਚ ਭਿੱਜੀਆਂ, ਨਿਚੜ੍ਹੀਆਂ,
ਯਾਂ ਨਿਮਾਣੀਆਂ ਹੋ ਨਿੰਮੀਆਂ,
ਝੂਰ - ਝੂਰ ਟੁੱਟੀਆਂ,
ਸਭ ਤੇਰੀਆਂ, ਤੂੰ ਇਨ੍ਹਾਂ ਦਾ ਮਾਲਕ।
ਅਣਦਿਸਦੇ ਹੱਥਾਂ ਨੇ ਘੜੀਆਂ,
ਅਣਦਿਸਦੇ ਨੇ ਚਿੱਤਰੀਆਂ,
ਨਕਾਸ਼ੀਆਂ, ਸਜਾਈਆਂ, ਸੰਵਾਰੀਆਂ,
ਕੁੱਝ ਧਰਤ ਤੇ, ਕੁਝ ਅਸਮਾਨੀਂ,
ਕੁਝ ਜਾ ਸਮੰਦਰਾਂ ਵੜੀਆਂ,
ਤੇਰੀਆਂ ਨੇ ਸਭ ਸੂਰਤਾ,
ਸ਼ਕਲਾਂ, ਬੇਸ਼ਕਲਾਂ ਸਭ ਤੇਰੀਆਂ,
ਤੂੰ ਇੰਨ੍ਹਾ ਦਾ ਮਾਲਕ।  
ਮਿੱਟੀ, ਪੱਥਰ ਯਾਂ ਧਾਤ ਦੀਆਂ,
ਯਾਂ ਹੱਡ - ਮਾਸ ਦੀਆਂ ਹੋਵਣ,
ਕਿਸੇ ਬੂੰਦ ਤੋਂ ਜਾਣੀਆਂ,
ਸਭ ਤੇਰੀਆਂ, ਤੂੰ ਇਨ੍ਹਾਂ ਦਾ ਮਾਲਕ।

ਇਹ ਵੀ ਪੜ੍ਹੋ : ਤੇਰੀ ਗੋਦ ‘ਚ ਬੈਠ | Teri God 'ch Baith

Post a Comment

0 Comments