ਟੁੰਬਿਆ ਹੈ ਅੱਜ ਫਿਰ ਤੂੰ ਮੈਂਨੂੰ | Tumbia Hai Ajj Fir tu Mainu
![]() |
ਟੁੰਬਿਆ ਹੈ ਅੱਜ ਫਿਰ ਤੂੰ ਮੈਂਨੂੰ |Tumbia Hai Ajj Fir tu Mainu |
ਟੁੰਬਿਆ ਹੈ ਅੱਜ ਫਿਰ ਤੂੰ ਮੈਂਨੂੰ,
ਅੱਜ ਫਿਰ ਤੂੰ ਮੈੰਨੂੰ ਆਵਾਜ਼ ਮਾਰੀ ਏ,
ਮੇਰੀ ਅੰਤਰ ਆਤਮੇਂ ‘ਚੌਂ ,
ਦੇ ਕੇ ਹੌਕਾ,
ਦੱਸਿਆ ਹੈ ਕਿ ਤੂੰ ਮੇਰੇ ਨਾਲ ਹੈਂ।
ਅੰਗ ਸੰਗ ਵੱਸਣ ਵਾਲਿਆ,
ਵਾਲੀ ਵਾਰਸ ਮੇਰਾ ਤੂੰ ਹੀ,
ਤੂੰ ਕੋਈ ਵੱਖਰੀ ਹਸਤੀ ਨਹੀਂ,
ਨਹੀਂ ਕੋਈ ਵੱਖਰੀ ਸ਼ੈਅ,
ਤੇਰੀ ਹੀ ਪਟਾਰੀ ‘ਚੌਂ ਨਿਕਲਿਆ ਹੋਇਆ,
ਇੱਕ ਮੋਤੀ ਹਾਂ,
ਜਾਂ ਹਾਂ ਇਕ ਧੂੜ ਦਾ ਕਣ,
ਇਕ ਲਹਿਰ ਹਾਂ,
ਜੋ ਸਾਗਰ ‘ਚੌਂ ਜੰਮੀਂ,
ਸਾਗਰ ਤੇ ਪਲੀ,
ਤੇ ਸਾਗਰ ‘ਚ ਹੀ ਹੋਵੇਗੀ ਵਲੀਨ,
ਮੈਂ ਤਾਂ ਆਖ਼ਰ ਤੂੰ ਹੀ ਹਾਂ,
ਬਸ ਫਰਕ ਇੰਨਾ ਹੀ,
ਕਿ ਤੂੰ ਜਾਣਦਾ ਹੈਂ,
ਤੈਨੂੰ ਸਭ ਪਤਾ ਹੈ,
ਤੇ ਮੈਂ ਅਣਜਾਣ, ਨਾਵਾਕਫ਼,
ਆਪਣੇ ਹੀ ਘਰ ਤੌਂ।
ਕਰਾਇਆ ਹੈ ਅੱਜ ਯਾਦ ਤੂੰ,
ਪਤਾ ਦੱਸਿਆ ਹੈ ਮੈੰਨੂੰ ਮੇਰੇ ਹੀ ਘਰ ਦਾ,
ਜਦ ਟੁੰਬਿਆ ਹੈ ਅੱਜ ਫਿਰ,
ਦੇ ਕੇ ਆਵਾਜ਼,
ਮੇਰੀ ਅੰਤਰ ਆਤਮੇਂ ‘ਚੌਂ ,
ਤੇ ਦੱਸਿਆ ਹੈ ਕਿ ਤੂੰ ਮੇਰੇ ਨਾਲ ਹੈਂ,
ਅੰਗ- ਸੰਗ ਵੱਸਣ ਵਾਲਿਆ,
ਸਮੋਇਆ ਹੈਂ ਮੇਰੇ ਅੰਦਰ -ਬਾਹਰ,
0 Comments