ਉਹ ਜੋ ਬਖਸ਼ਿਆ ਗਿਆ | Uh Jo Bakhshya Gaya
ਉਹ ਜੋ ਬਖਸ਼ਿਆ ਗਿਆ,
ਕਰਮ- ਕਾਂਡਾਂ ਤੋਂ ਅਜ਼ਾਦ ਏ,
ਮਨ ਦੇ ਹਰ ਬੰਧਨ ਤੋਂ ਮੁਨਕਰ,
ਬੇਪ੍ਰਵਾਹ, ਅਥਾਹ, ਅਜ਼ਾਦ,
ਉਹ ਨਾ ਪੂਜਦਾ ਪਾਣੀ, ਧਰਤੀ, ਅੱਗ,
ਨਾ ਕਰੇ ਇਬਾਰਤ ਕਿਸੇ ਝੂਠ ਦੀ,
ਜੋ ਘੜ੍ਹਿਆ ਜਾਵੇ,
ਤੇ ਆਖ਼ਰ ਇਕ ਦਿਨ ਭੱਜੇ,
ਉਹ ਤਾਂ ਚਾਹੇ ਅਣ-ਟੁਟੇ ਨੂੰ,
ਅਣ -ਭੱਜੇ, ਅਣ -ਘੜ੍ਹੇ, ਅਜਨਮੇ ਨੂੰ,
ਕਰੇ ਉਹ ਪਿਆਰ,
ਪਾਵੇ ਇਸ ਦੀ ਕਦਰ,
ਉਹ ਤਾਂ ਲਾਵੇ ਯਾਰੀ,
‘ਸੱਚ’ ਦੀ ਹਰ ਕਤਰਨ ਨਾਲ,
‘ਸੱਚ’ ਦੇ ਹਰ ਜੀਂਦੇ ਜਾਗਦੇ ਕਤਰੇ ਨੂੰ,
ਲੈਵੇ ਆਪਣੇ ਕਲਾਵੇ ‘ਚ,
ਉਹ ‘ਸੱਚ’ ਦਾ ਮਤਲਾਸ਼ੀ,
‘ਸੱਚ’ ਦਾ ਚਾਹਵਾਨ,
ਪੂਜਦਾ ਏ ਪਾਣੀ, ਧਰਤੀ, ਅੱਗ ਨੂੰ,
ਜਾਣ ਕੇ ਉਸ ਦੀ ਦੇਣ,
ਮੰਨ ਕੇ ਉਸ ਦਾ ਰੂਪ,
ਉਹ ਜੋ ਬਖਸ਼ਿਆ ਗਿਆ,
ਕਰਮ- ਕਾਂਡਾਂ ਤੋਂ ਅਜ਼ਾਦ ਏ,
ਮਨ ਦੇ ਹਰ ਬੰਧਨ ਤੋਂ ਮੁਨਕਰ,
0 Comments