ਯਾਰੀਆਂ ਰਿਸ਼ਤੇ -ਨਾਤੇ | Yaarian Rishtey Naate
ਯਾਰੀਆਂ ਰਿਸ਼ਤੇ -ਨਾਤੇ ਝੂਠ ਏ ਨਿਰਾ,
ਗਿੱਲਾ ਪੀਹਣ ਏ,
ਗਿੱਲਾ ਪੀਹਣ ਏ,
ਜੋ ਖਿਲਾਰੀ ਬੈਠੇ ਨੇ।
ਕੌਣ ਸੀ ਮੈਂ, ਕਿੱਥੋਂ ਆਇਆ ਸਾਂ,
ਗੱਲ ਸੀ ਕੀ,
ਵਿਸਾਰੀ ਬੈਠੇ ਨੇ।
‘ਸੱਚ’ ਦੇ ਜੋ ਮਾਤਲਾਸ਼ੀ ਨੇ, ਸੋਹਣੇ ਨੇ,
ਸੂਰਤ ਆਪਣੀ,
ਸੰਵਾਰੀ ਬੈਠੇ ਨੇ।
ਕੱਚ ਦੇ ਨਾਲ ਜੋ ਪ੍ਰੀਤਾਂ ਪਾਈਆਂ,
ਕੱਚੇ ਨੇ, ਅਣਜਾਣ ਨੇ,
ਮੇਰੀ ਨਜ਼ਰੇ ਉਝਾੜੀਂ ਬੈਠੇ ਨੇ।
ਫੁੱਲਾਂ ਦੀ ਮਹਿਕ, ਚੰਦਨ ਦੀ ਖੁਸ਼ਬੌ,
ਕੋਈ- ਕੋਈ ਨੇ,
ਜੋ ਖਿਲਾਰੀ ਬੈਠੇ ਨੇ।
ਉਹ ਜੋ ਡਰਦੇ ਨੇ ‘ਸੱਚ’ ਦੇ ਪਰਛਾਵਿਆਂ ਤੌਂ ,
ਆਪਾ ਆਪਣਾ ਹੀ,
ਬਿਗਾੜੀ ਬੈਠੇ ਨੇ।
ਜਿਨ੍ਹਾਂ ਨੂੰ ‘ਸੱਚ’ ਨਾਲ ਕੋਈ ਮਤਲਬ ਨਹੀਂ,
ਸਮਾਂ ਅਜਾਈਂ ਹੀ,
ਗੁਜ਼ਾਰੀਂ ਬੈਠੇ ਨੇ।
ਜੋ ਭੱਝਦੇ ਨੇ, ਸੁਣ ‘ਸੱਚ’ ਦੀ ਆਵਾਜ਼,
ਕੱਚ ਦੀਆਂ ਕੰਧਾਂ ਨੇ,
ਜੋ ਉਲਾਰੀ ਬੈਠੇ ਨੇ।
ਕੀ ਬਣੇਗਾ ਚਾਰ ਵਸਤਾਂ ਕੱਠੀਆਂ ਕਰ,
ਨਜ਼ਰ ਮੇਰੀ ‘ਚ
0 Comments