Takia Si Tainu | ਤੱਕਿਆ ਸੀ ਤੈਨੂੰ
Takia Si Tainu | ਤੱਕਿਆ ਸੀ ਤੈਨੂੰ |
ਤੱਕਿਆ ਸੀ ਤੈਨੂੰ,
ਤੇਰੀ ਅਸੀਸ 'ਚ,
ਤੇਰੀ ਮਿਹਰ 'ਚ ,
ਤੇਰੀ ਦਇਆ 'ਚ,
ਮਿਲਦੇ ਹਰ ਚੰਗੇ - ਮੰਦੇ,
ਕਰਮ ਦੇ ਫਲ 'ਚ,
ਹੋਏ ਸਨ ਦੀਦਾਰ ਤੇਰੇ,
ਕਰਮ ਦੇ ਅਟੱਲ ਸਿਧਾਂਤ ਦੇ,
ਜਦ - ਜਦ ਵੀ ਆਈ,
ਸਹਿਜੇ ਜਿਹੇ,
ਮੇਰੇ ਅੰਦਰੋਂ ਕੋਈ ਅਵਾਜ,
ਮੈਂ ਹੌਲੇ ਜਿਹੇ ਤੈਨੂੰ ਸੁਣਿਆ ਸੀ,
ਜਦ ਪਹਾੜਾਂ ਨੂੰ ਪਿਆ ਟੱਪਣਾ,
ਸਾਗਰਾਂ ਨੂੰ ਚਾਹਿਆ ਨਾਪਨਾ,
ਤੈਨੂੰ ਆਪਣੇ ਨਾਲ ਸੀ ਪਾਇਆ,
ਜਦ ਲੜੇ ਲੋਕ ਬੁਰੇ,
ਮੇਰੇ ਨਾਲ,
ਮੇਰੇ ਨਾਲ,
ਤੇ ਜਦ ਵੀ ਹੋਈ ਕਦੀ ਕੁਝ ਦੇਰੀ,
ਮੇਰੀ ਮਿਹਨਤ ਦੇ ਮਿਲਦੇ ਫਲ 'ਚ,
ਜਦ ਮਿਲੇ ਦੁੱਖ ਘਨੇਰੇ,
ਸਿਦਕਾਂ ਦੇ ਮਿਲਦੇ,
ਅੰਬਾਰ 'ਚ ਮੈਂ ਤੈਨੂੰ ਦੇਖਿਆ ਸੀ,
ਹਾਂ ਸੱਚ ਹੈ ਕਿ,
ਹਾਂ ਸੱਚ ਹੈ ਕਿ,
ਤੱਕਿਆ ਸੀ ਤੈਨੂੰ,
ਤੇਰੀ ਅਸੀਸ 'ਚ,
ਤੇਰੀ ਮਿਹਰ 'ਚ ,
ਤੇਰੀ ਦਇਆ 'ਚ,
ਮਿਲਦੇ ਹਰ ਚੰਗੇ - ਮੰਦੇ,
ਕਰਮ ਦੇ ਫੈਲ 'ਚ,
ਹੋਏ ਸਨ ਦੀਦਾਰ ਤੇਰੇ,
ਕਰਮ ਦੇ ਅਟੱਲ ਸਿਧਾਂਤ ਦੇ।
0 Comments